ਏਟੀਐਸ-ਸ਼ੈਲੀ, ਡੇਰਾਬਸੀ

ਏਟੀਐਸ-ਸ਼ੈਲੀ, ਡੇਰਾਬਸੀ ਦੇ ਬਾਰੇ

ਏਟੀਐਸ ਗੋਲਫ ਮੀਡੋਜ਼, ਪ੍ਰੀਮੀਅਮ ਅਪਾਰਟਮੈਂਟਸ, ਡੇਰਾਬੱਸੀ

ਏਟੀਐਸ ਗੋਲਫ ਮੀਡੋਜ਼ ਪ੍ਰੀਲਿਊਡ ਦੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ, ਏਟੀਐਸ ਨੇ ਗੋਲਫ ਮੀਡੋਜ਼ ਟਾਉਨਸ਼ਿਪ ਵਿੱਚ ਆਪਣਾ ਨਵਾਂ ਰਿਹਾਇਸ਼ੀ ਪ੍ਰੋਜੈਕਟ ਏਟੀਐਸ ਲਾਇਫਸਟਾਇਲ ਸ਼ੁਰੂ ਕੀਤਾ ਹੈ। 26 ਏਕੜ ਵਿੱਚ ਫੈਲੇ ਏਟੀਐਸ ਲਾਇਫਸਟਾਇਲ ਵਿੱਚ 14 ਉੱਚੀਆਂ ਇਮਾਰਤਾਂ ਹਨ ਜਿਨ੍ਹਾਂ ਵਿੱਚ ਮਸ਼ਹੂਰ ਨਿਰਮਾਤਾ ਓਰੂ ਬੋਸ ਦੁਆਰਾ ਤਿਆਰ ਕੀਤੇ ਮੈਡੀਟੇਰੀਅਨ ਸ਼ੈਲੀ ਦੇ 1040 ਘਰ ਹਨ। ਪ੍ਰੋਜੈਕਟ ਨਿਰਮਾਣ ਅਤੇ ਸੌਂਦਰਯ ਸ਼ਾਸਤਰ ਵਿੱਚ ਸ੍ਰੇਸ਼ਠਤਾ ਦੇ ਏਟੀਐਸ ਦੇ ਪ੍ਰਚਲਿਤ ਮਿਆਰਾਂ ਅਤੇ ਨਾਲ ਹੀ ਬਹੁਤ ਸਾਰੀ ਰਹਿਣ ਦੀ ਜਗ੍ਹਾ, ਲੈਂਡਸਕੇਪਡ ਗ੍ਰੀਨ ਬੈਲਟ ਅਤੇ ਸਵਿਮਿੰਗ ਪੂਲ ਅਤੇ ਕਲੱਬਹਾਉਸ ਵਰਗੀਆਂ ਮਨੋਰੰਜਨ ਦੀਆਂ ਸੁਵਿਧਾਵਾਂ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਕੰਪਨੀ ਦੀ ਆਦਰਸ਼ ਸ਼ਿਲਪਕਲਾ ਦੀ ਇੱਕ ਹੋਰ ਸ਼ਾਨਦਾਰ ਮਿਸਾਲ ਹੋਵੇਗਾ।

ਅਰਾਮਦੇਹ ਜੀਵਨਸ਼ੈਲੀ ਵਾਲੇ ਘਰ ਵਿੱਚ ਆਓ

ਡੇਰਾਬੱਸੀ ਵਿਖੇ ਸਥਿਤ, ਏਟੀਐਸ ਲਾਇਫਸਟਾਇਲ ਚੰਡੀਗੜ੍ਹ ਦੀ ਸੀਮਾ ਤੋਂ ਸਿਰਫ 9 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਸੜਕ, ਰੇਲ ਅਤੇ ਹਵਾਈ ਯਾਤਾਯਾਤ ਰਾਹੀਂ ਜੁੜਿਆ ਹੋਇਆ ਹੈ। ਇਹ ਪ੍ਰੋਜੈਕਟ ਚੰਡੀਗੜ੍ਹ ਦੇ ਵਿਸਥਾਰ ਤੋਂ ਫਾਇਦਾ ਲੈਣ ਲਈ ਆਦਰਸ਼ ਜਗ੍ਹਾ ਤੇ ਹੈ। ਚੰਡੀਗੜ੍ਹ ਦਾ ਹਵਾਈ-ਅੱਡਾ, ਰੇਲਵੇ ਸਟੇਸ਼ਨ ਅਤੇ ਭਾਰਤੀ ਵਾਲ ਮਾਰਟ ਸਟੋਰ ਵੀ ਆਸ-ਪਾਸ ਹੀ ਹਨ।

ਐਪਲੀਕੇਸ਼ਨ ਫਾਰਮ ਡਾਊਨਲੋਡ ਕਰੋ ਡਾਊਨਲੋਡ ਬਰੋਸ਼ਰ

ਸਥਿਤੀ

ਡੇਰਾਬੱਸੀ ਵਿਖੇ ਸਥਿਤ, ਏਟੀਐਸ ਲਾਈਫ਼ਸਟਾਇਲ ਚੰਡੀਗੜ੍ਹ ਦੀ ਸੀਮਾ ਤੋਂ ਸਿਰਫ 9 ਕਿਲੋਮੀਟਰ ਦੀ ਦੂਰੀ ਤੇ ਹੈ, ਏਟੀਐਸ ਲਾਈਫ਼ਸਟਾਇਲ ਚੰਡੀਗੜ੍ਹ ਦੀ ਸ਼ਹਿਰੀ ਸੀਮਾ ਤੋਂ ਥੋੜ੍ਹੇ ਫਾਸਲੇ ਤੇ ਹੈ। ਪ੍ਰੋਜੈਕਟ ਸੜਕ, ਰੇਲ ਅਤੇ ਹਵਾਈ ਯਾਤਾਯਾਤ ਰਾਹੀਂ ਵਧੀਆ ਢੰਗ ਨਾਲ ਜੁੜਿਆ ਹੋਇਆ ਹੈ ਅਤੇ ਪ੍ਰੋਜੈਕਟ ਚੰਡੀਗੜ੍ਹ ਦੇ ਵਿਸਥਾਰ ਤੋਂ ਫਾਇਦਾ ਲੈਣ ਲਈ ਆਦਰਸ਼ ਜਗ੍ਹਾ ਤੇ ਹੈ।

  • ਚੰਡੀਗੜ੍ਹ ਹਵਾਈ ਅੱਡੇ ਤੋਂ 10 ਮਿੰਟ
  • ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਮਿੰਟ
  • ਪਾਰਸ ਡਾਉਨ ਟਾਉਨ ਤੋਂ 5 ਮਿੰਟ
  • ਭਾਰਤੀ ਵਾਲਮਾਰਟ ਸਟੋਰ ਤੋਂ 5 ਮਿੰਟ

ਪ੍ਰੋਜੈਕਟ ਵਿਵਰਨ

ਫਲੋਰਿੰਗ

ਲਿਵਿੰਗ, ਡਾਇਨਿੰਗ ਅਤੇ ਲੋਬੀ ਵਿੱਚ ਮਾਰਬਲ/ਵਿਟਰੀਫਾਇਡ ਟਾਇਲ ਫਲੋਰਿੰਗ; ਬੈਡਰੂਮਸ ਵਿੱਚ ਲੱਕੜ ਦੀ/ਵਿਟਰੀਫਾਇਡ ਟਾਇਲ ਫਲੋਰਿੰਗ; ਰਸੋਈ, ਯੂਟਿਲਿਟੀ ਅਤੇ ਨੌਕਰਾਂ ਦੇ ਕਮਰੇ ਵਿੱਚ ਵਿਟਰੀਫਾਇਡ ਟਾਇਲਾਂ ਅਤੇ ਟਾਇਲਟਸ ਵਿੱਚ ਸੇਰਾਮਿਕ ਟਾਇਲਾਂ। ਪੌੜੀਆਂ ਅਤੇ ਲੈਂਡਿੰਗਸ ਕੋਟਾ/ਟੇਰਾਜ਼ੋ ਫਲੋਰਿੰਗ ਵਿੱਚ ਹੋਣਗੇ। ਬਾਲਕਨੀਆਂ ਦੀ ਫਲੋਰਿੰਗ ਐਂਟੀ-ਸਕਿੱਡ ਸੇਰਾਮਿਕ ਦੀ ਹੋਵੇਗੀ।

ਡੈਡੋ

ਟਾਇਲਟਸ ਅਤੇ ਰਸੋਈ ਦੇ ਕਾਉਂਟਰ ਸਲੈਬ ਤੋਂ ਉੱਪਰ 600mm ਦੀ ਉੱਚਾਈ ਤੇ ਲੋੜੀਂਦੀ ਲੰਮਾਈ ਦੀਆਂ ਗਲੇਜ਼ਡ ਟਾਇਲਾਂ ਉਚਿਤ ਰੰਗ ਵਿੱਚ ਅਤੇ ਪੇਂਟ।

ਬਾਹਰਲਾ ਭਾਗ

ਐਕਸਟੀਰੀਅਰ ਗ੍ਰੇਡ ਦੇ ਵਾਟਰ ਪਰੂਫ ਟੈਕਸਚਰ ਪੇਂਟ ਨਾਲ ਉਚਿਤ ਸਜਾਵਟ।

ਜੰਗਲਾ

ਸਾਰੇ ਜੰਗਲੇ ਨਿਰਮਾਤਾ ਦੇ ਡਿਜਾਇਨ ਅਨੁਸਾਰ ਐਮਐਸ ਵਿੱਚ ਹੋਣਗੇ।

ਪੇਂਟਿੰਗ

ਅੰਦਰਲੀਆਂ ਦੀਵਾਰਾਂ ਅਤੇ ਛੱਤਾਂ ਤੇ ਢੁਕਵੇਂ ਰੰਗ ਦਾ ਆਇਲ ਬਾਉਂਡ ਡਿਸਟੈਮਪਰ।

ਰਸੋਈ

ਰਸੋਈ ਦੇ ਸਾਰੇ ਕਾਉਂਟਰ ਪਹਿਲਾਂ ਤੋਂ ਪਾਲਿਸ਼ ਕੀਤੇ ਗ੍ਰੇਨਾਇਟ/ ਮਾਰਬਲ ਪੱਥਰ ਦੇ, ਰਸੋਈ ਦੀ ਚਿਮਨੀ ਅਤੇ ਹੋਬ, ਕਪੜੇ ਧੋਣ ਵਾਲੀ ਮਸ਼ੀਨ ਅਤੇ ਫਰਿੱਜ਼ ਲਈ ਬਿਜਲੀ ਦੇ ਪਵਾਇੰਟਸ ਦਿੱਤੇ ਜਾਣਗੇ। ਢੁਕਵੀ ਸਜਾਵਟ ਦੇ ਮਾਡਿਊਲਰ ਕੈਬਨਟਾਂ ਦੇ ਨਾਲ ਰਸੋਈ ਦਿੱਤੀ ਜਾਵੇਗੀ।

ਦਰਵਾਜ਼ੇ ਅਤੇ ਖਿੜਕੀਆਂ

ਫਲੱਸ਼ ਦਰਵਾਜ਼ੇ – ਪੋਲਿਸ਼ ਕੀਤੇ/ ਇਨੈਮਲ ਪੇਂਟ ਕੀਤੇ; ਮੁੱਖ ਦਰਵਾਜ਼ੇ ਲਈ ਸਟੇਨਲੈਸ ਸਟੀਲ/ਪਿੱਤਲ ਦੀ ਸਜਾਵਟ ਵਾਲੀਆਂ ਹਾਰਡਵੇਅਰ ਫਿਟਿੰਗਾਂ ਅਤੇ ਅਲਮੂਨੀਅਮ ਪਾਉਡਰ ਕੋਟਿਡ ਹਾਰਡਵੇਅਰ ਫਿਟਿੰਗ ਅਤੇ ਵਧੀਆ ਬ੍ਰਾਂਡ ਦੇ ਤਾਲੇ। ਦਰਵਾਜ਼ੇ ਦੇ ਫ੍ਰੇਮ ਅਤੇ ਖਿੜਕੀਆਂ ਦੇ ਪੈਨਲ ਪੱਕੀ ਮਜ਼ਬੂਤ ਲੱਕੜ/ਅਲਮੂਨੀਅਮ/ਯੂਪੀਵੀਸੀ ਸੈਕਸ਼ਨ।

ਪਲੰਬਿੰਗ

ਮਿਆਰਕ ਪ੍ਰੈਕਟਿਸ ਅਨੁਸਾਰ, ਸਾਰੀਆਂ ਅੰਦਰਲੀਆਂ ਪਾਇਪਲਾਇਨਾਂ ਜੀਆਈ/ਸੀਪੀਵੀਸੀ/ਕੰਪੋਜ਼ਿਟ ਵਿੱਚ ਹੋਣਗੀਆਂ। ਸਾਰੀਆਂ ਬਾਹਰਲੀਆਂ ਜੀਆਈ/ ਯੂਪੀਵੀਸੀ ਵਿੱਚ। ਆਟੋਮੇਟਿਡ ਸਿੰਜਾਈ ਪ੍ਰਨਾਲੀ।

ਟਾਇਲਟ

ਪ੍ਰੀਮੀਅਮ ਸੈਨਿਟਰੀ ਫਿਕਸਚਰ, ਪ੍ਰੀਮੀਅਮ ਕ੍ਰੋਮ ਪਲੇਟਡ ਫਿਟਿੰਗਾਂ।

ਬਿਜਲੀ ਨਾਲ ਸੰਬੰਧਿਤ

ਬਿਜਲੀ ਦੀਆਂ ਸਾਰੀਆਂ ਤਾਰਾਂ ਲੁਕਵੀਆਂ ਨਾਲੀਆਂ ਵਿੱਚ; ਉਚਿਤ ਰੋਸ਼ਨੀ ਅਤੇ ਪਾਵਰ ਪਵਾਇੰਟਸ ਲਈ ਪ੍ਰਬੰਧ। ਡਰਾਇੰਗ, ਡਾਇਨਿੰਗ ਅਤੇ ਸਾਰੇ ਬੈਡਰੂਮਸ ਵਿੱਚ ਟੈਲੀਫੋਨ ਅਤੇ ਟੀ.ਵੀ. ਆਉਟਲੇਟਸ; ਮੋਲਡਡ ਮਾਡਿਉਲਰ ਪਲਾਸਟਿਕ ਸਵਿੱਚ ਅਤੇ ਸੁਰੱਖਿਅਤ ਐਮਸੀਬੀ।

ਲਿਫਟ

ਸਾਰੇ ਫਲੋਰਸ ਤੇ ਪਹੁੰਚਣ ਲਈ ਲਿਫਟ ਮੁਹੱਈਆ ਕੀਤੀ ਜਾਵੇਗੀ। ਪਰਿਸਜਨ ਅੱਗ ਦੇ ਮਾਨਕਾਂ ਦੀ ਜ਼ਰੂਰਤ ਅਨੁਸਾਰ।

ਜੈਨਰੇਟਰ

ਆਪਾਤਕਾਲੀਨ ਸੁਵਿਧਾਵਾਂ ਜਿਵੇਂ ਕਿ ਲਿਫਟ ਅਤੇ ਸਮੂਹਿਕ ਖੇਤਰਾਂ ਦੇ ਬੈਕਅੱਪ ਲਈ ਜੈਨਰੇਟਰ ਮੁਹੱਈਆ ਕੀਤਾ ਜਾਵੇਗਾ

ਪਾਣੀ ਦੀਆਂ ਟੈਂਕੀਆਂ

ਪਾਣੀ ਦੀ ਬਿਨਾਂ ਰੁਕਾਵਟ ਪੂਰਤੀ ਲਈ ਪੰਪ ਹਾਉਸ ਦੇ ਨਾਲ ਅੰਡਰਗਰਾਉਂਡ ਪਾਣੀ ਦਾ ਟੈਂਕ। ਸਾਰੇ ਟਾਇਲਟਸ ਲਈ ਦੁਹਰੀਆਂ ਪਾਇਪਾਂ ਦੀ ਵਿਵਸਥਾ।

ਕਲੱਬਹਾਉਸ ਅਤੇ ਖੇਡਾਂ ਦੀਆਂ ਸਹੂਲਤਾਂ

ਸਵਿਮਿੰਗ ਪੂਲ ਦੇ ਨਾਲ ਕਲੱਬਹਾਉਸ ਉਨ੍ਹਾਂ ਦੇ ਕਪੜੇ ਬਦਲਣ ਦੇ ਕਮਰਿਆਂ ਨਾਲ ਮੁਹੱਈਆ ਕੀਤਾ ਜਾਵੇਗਾ, ਵਧੀਆ ਸੁਸੱਜਤ ਜਿਮ, ਸੁਵਿਧਾਵਾਂ ਅੰਦਰ ਅਤੇ ਬਾਹਰ ਖੇਡਾਂ ਲਈ ਜਗ੍ਹਾ, ਬਹੁ-ਉਪਯੋਗੀ ਹਾਲ ਅਤੇ ਜੋਗਿੰਗ ਟ੍ਰੈਕ।

ਵਾਤਾਵਰਨ ਦੇ ਅਨੁਕੂਲ

MoEF ਜ਼ਰੂਰਤਾਂ ਅਨੁਸਾਰ

ਬਣਤਰ

ਢੁਕਵੇਂ ਭੁਚਾਲ ਸੰਬੰਧੀ ਖੇਤਰ ਅਨੁਸਾਰ ਭੁਚਾਲ ਵਿਰੋਧੀ ਆਰਸੀਸੀ ਵਾਲੀ ਬਣਤਰ।

ਸੁਰੱਖਿਆ ਅਤੇ ਐਫਟੀਟੀਐਚ

ਓਪਟੀਕਲ ਫਾਇਬਰ ਨੈੱਟਵਰਕ ਲਈ ਵਿਵਸਥਾ; ਵੀਡੀਓ ਨਿਗਰਾਨੀ ਸਿਸਟਮ, ਸੀਸੀਟੀਵੀ ਕੈਮਰਿਆਂ ਦੇ ਨਾਲ ਪੈਰੀਮੀਟਰ ਸੁਰੱਖਿਆ ਅਤੇ ਪ੍ਰਵੇਸ਼ ਲੋਬੀ ਸੁਰੱਖਿਆ; ਅੱਗ ਦੇ ਮਾਪਦੰਡਾਂ ਅਨੁਸਾਰ ਅੱਗ ਦੀ ਰੋਕਥਾਮ, ਨਿਸ਼ੇਧ, ਪਤਾ ਲਗਾਉਣਾ ਅਤੇ ਅਲਾਰਮ ਸਿਸਟਮ।

ਖੰਡਨ: ATS ਪਹਿਲਾਂ ਨੋਟਿਸ ਦਿੱਤੇ ਬਿਨਾਂ ਖੇਤਰ ਅਤੇ ਵਿਵਰਨਾਂ ਨੂੰ ਬਦਲਣ ਦੇ ਆਪਣੇ ਹੱਕ ਨੂੰ ਰਾਖਵਾਂ ਰੱਖਦੀ ਹੈ; ਜੇ ਕਬਜ਼ਾ ਦੇਣ ਸਮੇਂ ਖੇਤਰ ਵਿੱਚ ਫਰਕ ਨਿਕਲਦਾ ਹੈ, ਤਾਂ ਕੀਮਤ ਉਸ ਅਨੁਸਾਰ ਘੱਟ-ਵਧ ਕੀਤੀ ਜਾਵੇਗੀ। ਖੇਤਰ ਵਿਚਲਾ ਅੰਤਰ 10% ਤੋਂ ਜ਼ਿਆਦਾ ਨਹੀਂ ਹੋਵੇਗਾ।

ਏਟੀਐਸ ਜੀਵਨ ਸ਼ੈਲੀ : ਫਲੋਰ ਪਲਾਨ

ਸਾਈਟ ਪਲਾਨ

ਡੇਰਾਬੱਸੀ ਵਿਖੇ ਸਥਿਤ, ਚੰਡੀਗੜ੍ਹ ਤੋਂ ਸਿਰਫ ਕੁਝ ਕਿਲੋਮੀਟਰ ਦੂਰ, ਏਟੀਐਸ ਨੇ ਆਪਣਾ ਨਵੀਨਤਮ ਰਿਹਾਇਸ਼ੀ ਪ੍ਰੋਜੈਕਟ, ਏਟੀਐਸ ਲਾਈਫ਼ਸਟਾਇਲ ਗੋਲਫ ਮੀਡੋਜ਼ ਟਾਉਨਸ਼ਿਪ ਵਿੱਚ ਸ਼ੁਰੂ ਕੀਤਾ ਹੈ। 300 ਏਕੜ ਦੇ ਵਿਸ਼ਵਵਿਆਪੀ ਟਾਉਨਸ਼ਿਪ ਦੇ 26 ਏਕੜ ਵਿੱਚ ਫੈਲਿਆ, ਏਟੀਐਸ ਲਾਈਫ਼ਸਟਾਇਲ ਅਸਲੀ ਮੈਡੀਟੇਰੀਅਨ ਸ਼ੈਲੀ ਵਿੱਚ ਡਿਜਾਇਨ ਕੀਤੀ ਸੁਖ ਸਾਧਨ ਦੀ ਸੰਪੂਰਨ ਮਿਸਾਲ ਹੈ। ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਨਿਰਮਾਤਾ ਓਰੂ ਬੋਸ ਦੁਆਰਾ ਡਿਜਾਇਨ ਕੀਤਾ, ਏਟੀਐਸ ਗੋਲਫ ਮੀਡੋਜ਼ ਲਾਈਫ਼ਸਟਾਇਲ ਵਿੱਚ 1,040 ਪ੍ਰੀਮੀਅਮ ਅਪਾਰਟਮੈਂਟਸ ਦੇ ਨਾਲ 14 ਉੱਚੀਆਂ ਮੀਨਾਰਾਂ ਹੋਣਗੀਆਂ ਜਿਨ੍ਹਾਂ ਨੂੰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਦੇ ਅਨੁਕੂਲ ਖੂਬਸੂਰਤੀ ਨਾਲ ਬਣਾਇਆ ਗਿਆ ਹੈ। ਵਧੀਆ ਤਰੀਕੇ ਦੇ ਲੈਂਡਸਕੇਪਡ ਬਾਗਾਂ ਦੇ ਵਿਚਕਾਰ ਵਿਸ਼ਵ ਸਤਰ ਦੀਆਂ ਸੁਵਿਧਾਵਾਂ ਦੇ ਨਾਲ, ਏਟੀਐਸ ਲਾਈਫ਼ਸਟਾਇਲ ਸੁੰਦਰਤਾ ਅਤੇ ਸ਼ਾਨ ਦੀ ਪ੍ਰਤਿਸ਼ਠਾ ਹੈ।

3 ਅਤੇ 4 ਬੀਐਚਕੇ ਅਰਾਮਦੇਹ ਅਪਾਰਟਮੈਂਟਸ ਮਾਰਬਲ ਫਲੋਰਿੰਗ, ਰਸੋਈ ਵਿੱਚ ਕਾਉਂਟਰ ਉੱਪਰ ਗਰੇਨਾਇਟ ਅਤੇ ਖੁਲ੍ਹੀਆਂ ਬਾਲਕਨੀਆਂ ਨਾਲ ਹਨ। ਅਪਾਰਟਮੈਂਟਸ ਵਾਸਤੂ ਅਨੁਸਾਰ ਹਨ ਅਤੇ ਵਾਈ-ਫਾਈ ਅਤੇ ਇੰਟਰਕਾਮ ਨਾਲ ਹਨ। ਬਹੁਤ ਵਧੀਆ ਖਾਕੇ ਦੇ ਨਾਲ,ਏਟੀਐਸ ਗੋਲਫ ਮੀਡੋਜ਼ ਲਾਈਫ਼ਸਟਾਇਲ ਇਸ ਤਰੀਕੇ ਨਾਲ ਡਿਜਾਇਨ ਕੀਤਾ ਗਿਆ ਹੈ ਕਿ ਇਹ ਇੱਥੇ ਰਹਿਣ ਵਾਲਿਆਂ ਨੂੰ ਅਧਿਕਤਮ ਇਕਾਂਤ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ। ਜੇ ਤੁਸੀਂ ਇਸ ਤਰ੍ਹਾਂ ਦੀ ਜਗ੍ਹਾ ਵੇਖ ਰਹੇ ਹੋ ਜੋ ਖੁਲ੍ਹੀ, ਫੈਸ਼ਨੇਬਲ ਅਤੇ ਸ਼ਾਨਦਾਰ ਹੋਵੇ, ਤਾਂ ਗੋਲਫ ਮੀਡੋਜ਼ ਵਿੱਚ ਇਸ ਪ੍ਰਭਾਵਸ਼ਾਲੀ ਨਵੇਂ ਰਿਹਾਇਸ਼ੀ ਅਪਾਰਟਮੈਂਟ ਤੋਂ ਇਲਾਵਾ ਹੋਰ ਕੁਝ ਨਾ ਵੇਖੋ।

ਵਰਚੂਅਲ ਟੂਰ

ਵਰਚੂਅਲ ਟੂਰ

ਏਟੀਐਸ ਲਾਈਫ਼ਸਟਾਇਲ ਦਾ ਇਹ ਫਾਇਦਾ ਵੀ ਹੈ ਕਿ ਇਹ 5-ਸਟਾਰ ਹੋਟਲ, ਵਿਦਿਅਕ ਸੰਸਥਾਵਾਂ, ਸ਼ਾਪਿੰਗ ਸੁਵਿਧਾਵਾਂ, ਹਸਪਤਾਲ ਅਤੇ ਗੋਲਫ ਕੋਰਸ ਵਰਗੀਆਂ ਸੰਪੂਰਨ ਬੁਨਿਆਦੀ ਸਹਾਇਤਾ ਅਤੇ ਸੁਵਿਧਾਵਾਂ ਵਾਲੇ ਇੱਕ ਬਹੁਤ ਵਿਸ਼ਾਲ ਟਾਉਨਸ਼ਿਪ ਵਿੱਚ ਸਥਿਤ ਹੈ। ਖੂਬਸੂਰਤੀ ਨਾਲ ਕੱਟੇ ਘਾਹ ਦੇ ਮੈਦਾਨਾਂ ਵਿਚਕਾਰ, ਡੇਰਾਬੱਸੀ ਵਿਚਲੇ ਨਵੇਂ ਪ੍ਰੋਜੈਕਟ ਵਿੱਚ ਕਲੱਬ ਹਾਉਸ, ਸ਼ਾਨਦਾਰ ਸਵਿਮਿੰਗ ਪੂਲ, ਜਾਗਿੰਗ ਟ੍ਰੈਕ, ਬੱਚਿਆਂ ਦੇ ਖੇਡਣ ਲਈ ਜਗ੍ਹਾ, ਅਤੇ ਬੈਡਮਿੰਟਨ ਅਤੇ ਬਾਸਕਿਟਬਾਲ ਕੋਰਟ ਵਰਗੀਆਂ ਖੇਡ ਸਹੂਲਤਾਂ ਦੇ ਨਾਲ ਸੁਸੱਜਤ ਜਿਮਨੇਜ਼ੀਅਮ ਹੈ। ਇਸ ਤੋਂ ਇਲਾਵਾ, ਨਿਵਾਸੀਆਂ ਨੂੰ ਗੋਲਫ ਮੀਡੋਜ਼ ਟਾਉਨਸ਼ਿਪ ਦੀਆਂ ਵਿਸ਼ਵ ਸਤਰ ਦੀਆਂ ਸੁਵਿਧਾਵਾਂ ਦਾ ਅਨੰਦ ਮਾਣਨ ਲਈ ਬੱਸ ਇਮਾਰਤ ਤੋਂ ਨਿਕਲਨ ਦੀ ਲੋੜ ਹੈ ਜਿਵੇਂ ਕਿ ਸਰੋਵਰ ਪ੍ਰੀਮੀਅਰ, ਪ੍ਰੀਮੀਅਮ ਬੈਂਕਟ ਸੁਵਿਧਾਵਾਂ ਦੇ ਨਾਲ 5-ਸਟਾਰ ਹੋਟਲ, ਏਟੀਐਸ ਵੈਲੀ ਸਕੂਲ ਜਿਸ ਦਾ ਪ੍ਰਬੰਧਨ ਲਰਨ ਟੂਡੇ ਦੁਆਰਾ ਕੀਤਾ ਜਾਂਦਾ ਹੈ, ਜੋ ਕਿ ਇੰਡੀਆ ਟੂਡੇ ਗਰੁੱਪ ਦੀ ਵਿਦਿਆ ਸੰਬੰਧੀ ਸ਼ਾਖਾ ਹੈ।

ਸਾਨੂੰ ਸੰਪਰਕ ਕਰੋ

Name must not be empty
Please provide a valid email
Please Enter Valid Mobile Number.
Message should not be empty